ਖੱਬੇ ਪਾਸੇ ਮਹੰਤ ਬਲਵੰਤ ਸਿੰਘ ਜੀ ਸ੍ਰੀ ਮਾਨ ੧੦੮ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਦੀ ਨਾਦੀ ਵੰਸ ਸ੍ਰੀ ਮਾਨ ੧੦੮ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ (ਹਰਿਦਵਾਰ) ਵਾਲੇ ਵਿਦਵਾਨ, ਵਿਚਾਰਸ਼ੀਲ, ਦ੍ਰਿੜ੍ਹਤਾ ਵਾਲੇ, ਸਪੱਸ਼ਟਵਾਦੀ ਆਲਸ ਤੋਂ ਰਹਿਤ, ਉਤਸ਼ਾਹੀ, ਨੀਤੀ- ਨਿਪੁੰਣ, ਵਿਵਹਾਰ ਕੁਸ਼ਲ, ਮਹਾਂਪੁਰਖ ਹਨ। ਆਪ ਜੀ ਦੇ ਡੇਰੇ ਦੇ ਪੂਰਵ ਮਹਾਂਪੁਰਖਾਂ ਵਾਲੇ ਸਾਰੇ ਗੁਣ ਆਪ ਜੀ ਵਿਚ ਵਿਦਮਾਨ੍ਯ ਹਨ। ਨਾਲ ਹੀ ਪੂਰਵ ਮਹਾਂਪੁਰਖਾਂ ਦਾ ਸਿਮਰਨ, ਤਪ-ਤਿਆਗ ਆਪ ਜੀ ਦੇ ਕੰਮ ਆ ਰਿਹਾ ਹੈ। ਆਪ ਜੀ ਦੇ ਪੂਰਵ ਮਹਾਂਪੁਰਖਾਂ ਦਾ ਵੰਸ ਵਿਕਸ਼ ਇਸ ਤਰ੍ਹਾਂ ਹੈ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ↓ ਭਾਈ ਧਰਮ ਸਿੰਘ ਜੀ (ਪਿਆਰੇ) ↓ ਭਾਈ ਫੇਰੂ ਸਿੰਘ ਜੀ ↓ ਭਾਈ ਪੰਜਾਬ ਸਿੰਘ ਜੀ ↓ ਠਾਕੁਰ (ਸੰਤ) ਰੋਚਾ ਸਿੰਘ ਜੀ ↓ ਠਾਕੁਰ ਬੱਲਾ ਸਿੰਘ ਜੀ ↓ ਸੰਤ ਰਾਮ ਸਿੰਘ ਜੀ ਪਿੰਡ ਚੀਮੇ * ਸ੍ਰੀਮਾਨ ਸੰਤ ਰਾਮ ਸਿੰਘ ਜੀ ਦੇ ਕਈ ਸ਼ਿਸ਼ ਪ੍ਰਸ਼ਿਸ਼ ਬੜੇ ਪ੍ਰਭਾਵ ਵਾਲੇ ਹੋਏ ਹਨ। ਸੰਤ ਸ਼ਾਮ ਸਿੰਘ ਜੀ (ਨੰਗੇ), ਉੱਚ ਜੀਵਨ ਵਾਲੇ ਮਹਾਂ ਪੁਰਖ ਸਨ। ਨਿਰਮਲ ਵਿਰਕਤ ਕੁਟੀਆ ਕਨਖਲ ਵੀ ਆਪ ਜੀ ਦੀ ਪ੍ਰੇਰਨਾ ਨਾਲ ਹੋਂਦ ਵਿਚ ਆਈ ਹੈ। ਸੰਤ ਮਹਾਂ ਸਿੰਘ ਜੀ ਨੇ ਆਪਣੇ ਜਨਮ ਨਗਰ ਪਿੰਡ ਬੱਸੀਆਂ ਜ਼ਿਲ੍ਹਾ ਲੁਧਿਆਣਾ ਵਿਚ ਡੇਰਾ ਕਾਇਮ ਕੀਤਾ। ਸੰਤ ਬੂਟਾ ਸਿੰਘ ਸੰਤ ਰਾਮ ਸਿੰਘ ਜੀ ਦੇ ਪੋਤਰੇ ਚੇਲੇ ਸਨ, ਜਿਨ੍ਹਾਂ ਨੂੰ ਸੰਤ ਰਾਮ ਸਿੰਘ ਜੀ ਨੇ ਆਪਣਾ ਉਤਰਾਧਿਕਾਰੀ ਬਣਾ...
Be water my friend